Khabriya News App.

Bailey Fry

Upload Video
Log out

ਪਾਤੜਾਂ ਪੁਲਿਸ ਨੇ ਬਾਹਰਲੇ ਰਾਜ ਤੋਂ ਲਿਆਦੀ ਜਾ ਰਹੀ ਕਣਕ ਦੇ ਟਰੱਕ ਨੂੰ ਕੀਤਾ ਕਾਬੂ, ਮਾਮਲਾ ਦਰਜ

90 views
0Watch Time: 0 sec

ਪਾਤੜਾਂ ਪੁਲਿਸ ਨੇ ਬਾਹਰਲੇ ਰਾਜ ਤੋਂ ਲਿਆਦੀ ਜਾ ਰਹੀ ਕਣਕ ਦੇ ਟਰੱਕ ਨੂੰ ਕੀਤਾ ਕਾਬੂ, ਮਾਮਲਾ ਦਰਜ ਬਾਹਰਲੇ ਰਾਜ ਤੋਂ ਕਣਕ ਲਿਆਉਣ ਵਾਲਿਆ ਦੇ ਰੱਖੀ ਜਾਵੇਗੀ ਤਿੱਖੀ ਨਜਰ, ਬਾਹਰੋ ਕਣਕ ਲਿਆਉਣ ਵਾਲੇ ਨੂੰ ਪੰਜਾਬ ਚ ਦਾਖਲ ਹੋਣ ਤੇ ਹੋਵੇਗੀ ਕਾਰਵਾਈ ਐਕਰ  ਪੰਜਾਬ ਵਿੱਚ ਕਣਕ ਦੇ ਚੱਲ ਰਹੇ ਸੀਜਨ ਦੌਰਾਨ ਕਿਸੇ ਨੂੰ ਵੀ ਬਾਹਰਲੇ ਰਾਜ ਤੋਂ ਘੱਟ ਰੇਟ ਤੇ ਕਣਕ ਲਿਆ ਕੇ ਪੰਜਾਬ ਵਿੱਚ ਵੇਚਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ । ਇਸ ਸਬੰਧੀ ਡੀਐਸਪੀ ਪਾਤੜਾਂ ਭਰਭੂਰ ਸਿੰਘ ਨੇ ਦੱਸਿਆ ਹਾੜੀ ਦਾ ਸੀਜਨ ਹੋਣ ਕਾਰਨ ਵਪਾਰੀ ਵਰਗ ਦੂਸਰੇ ਰਾਜ ਘੱਟ ਕੀਮਤ ਤੋਂ ਕਣਕ ਦੀ ਖ੍ਰੀਦ ਕਰਕੇ ਪੰਜਾਬ ਵਿੱਚ ਐਮਐਸਪੀ ਦੇ ਰੇਟ ਤੇ ਸਰਕਾਰ ਨੂੰ ਵੇਚਣ ਲਈ ਲੈ ਕੇ ਆਉਦੇ ਹਨ । ਬਾਹਰਲੇ ਰਾਜ ਤੋਂ  ਆਉਣ ਵਾਲੇ ਟਰੱਕਾਂ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਪਾਤੜਾਂ ਦੇ ਨਾਲ ਲੱਗਦੇ ਹਰਿਆਣਾ ਰਾਜ ਦੀ ਹੱਦ ਤੇ ਕੀਤੀ ਗਈ ਨਾਕਾਬੰਦੀ ਦੌਰਾਨ ਵੱਖ ਵੱਖ ਰਾਜਾਂ ਤੋਂ ਵਪਾਰੀਆਂ ਵੱਲੋਂ ਕਣਕ ਦੀ ਖ੍ਰੀਦ ਕਰਕੇ ਪੰਜਾਬ ਆ ਰਹੇ 4 ਟਰੱਕਾਂ ਨੂੰ ਟੋਲ ਪਲਾਜਾ ਪਿੰਡ ਪੈਂਦ ਪਾਸ ਰੋਕਿਆ ਗਿਆ ਜਿਨਾਂ ਵਿੱਚੋ ਇੱਕ ਟਰੱਕ ਵਿੱਚ 250 ਕੁਵਿਟਲ ਕਣਕ ਜੋ ਮਾਂ ਵੈਸ਼ਨੂ ਟਰੇਡਰਜ ਸੰਗਰੂਰ ਦੇ ਨਾਮ ਤੇ ਮੱਧ ਪ੍ਰਦੇਸ਼ ਤੋਂ ਖ੍ਰੀਦ ਕਰਕੇ ਲੈ ਕੇ ਆਏ ਸਨ ਦੀ ਮਾਰਕਿਟ ਕਮੇਟੀ ਪਾਤੜਾਂ ਦੇ ਦੁਆਰਾ ਕੀਤੀ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਸੰਗਰੂਰ ਵਿੱਚ ਇਸ ਨਾਮ ਦੀ ਫਰਮ ਰਜਿਸਟਰ ਨਹੀਂ ਹੈ। ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਬਾਕੀ ਟਰੱਕਾਂ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾਰੀ ਹੈ ।ਡੀਐਸਪੀ ਪਾਤੜਾ ਭਰਭੂਰ ਸਿੰਘ ਨੇ ਦੱਸਿਆ ਕਿ ਬਾਹਰਲੇ ਰਾਜ ਤੋਂ ਕਣਕ ਲਿਆ ਕੇ ਵੇਚਣ ਵਾਲਿਆ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਘੱਟ ਰੇਟ ਤੇ ਕਣਕ ਲਿਆਕੇ ਪੰਜਾਬ ਵਿੱਚ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਹਰਿਆਣਾ ਦੀਆਂ ਸੀਮਾਵਾਂ ਤੇ 24 ਘੰਟੇ ਨਾਕਾਬੰਦੀ ਜਾਰੀ ਰਹੇਗੀ ।

About:

Video Location : Patran

Duration : 01:33 mins

Date Time : April 25th 2021, 5:24:59 pm

Khabriya News App.